openSUSE 10.3 ਰੀਲਿਜ਼ ਨੋਟਿਸ

Copyright © 2007 Novell, Inc.

ਇਹ ਡੌਕੂਮੈਂਟ ਨੂੰ ਕਾਪੀ ਕਰਨ, ਵੰਡਣ ਅਤੇ/ਜਾਂ ਸੋਧ ਕਰਨ ਦਾ ਅਧਿਕਾਰ ਗਨੂ ਫਰੀ ਡੌਕੂਮੈਂਟ ਲਾਈਸੈਂਸ ਵਰਜਨ 1.2 ਜਾਂ ਫਰੀ ਸਾਫਟਵੇਅਰ ਫਾਊਂਡੇਸ਼ਨ ਦੇ ਕਿਸੇ ਵੀ ਨਵੇਂ ਵਰਜਨ ਦੀਆਂ ਸ਼ਰਤਾਂ ਅਧੀਨ ਦਿੱਤਾ ਗਿਆ ਹੈ, ਬਿਨਾਂ ਸਥਿਰ ਸੈਕਸ਼ਨ, ਬਿਨਾਂ ਫਰੰਟ-ਕਰਵ ਟੈਕਸਟ, ਅਤੇ ਬਿਨਾਂ ਬੈਕ-ਕਵਰ ਟੈਕਸਟ ਦੇ। ਲਾਈਸੈਂਸ ਦੀ ਕਾਪੀ fdl.txt ਫਾਇਲ ਵਿੱਚ ਸ਼ਾਮਲ ਕੀਤੀ ਗਈ ਹੈ।

ਇਹ ਰੀਲਿਜ਼ ਨੋਟਿਸ ਡਿਵੈਲਪਮੈਂਟ ਦੇ ਅਧੀਨ ਹੀ ਹਨ। ਨਵਾਂ ਵਰਜਨ ਇੰਟਰਨੈੱਟ ਟੈਸਟ ਦੇ ਦੌਰਾਨ ਡਾਊਨਲੋਡ ਕਰੋ ਜਾਂ ਵੇਖੋ http://www.suse.com/relnotes/i386/openSUSE/10.3/RELEASE-NOTES.en.html

ਇਹ ਰੀਲਿਜ਼ ਨੋਟਿਸ ਵਿੱਚ ਅੱਗੇ ਦਿੱਤੇ ਖੇਤਰ ਹਨ:

ਸਟਾਰਟ-ਅੱਪ (start-up) ਮੈਨੂਅਲ ਵਿੱਚ, ਇੰਸਟਾਲੇਸ਼ਨ ਅਤੇ ਬੇਸਿਲ ਸਿਸਟਮ ਸੰਰਚਨਾ ਬਾਰੇ ਜਾਣਕਾਰੀ ਲਵੋ ਜੀ। ਰੈਫ਼ਰੈਂਸ ਗਾਈਡ ਵਿੱਚ ਸਿਸਟਮ ਸੰਰਚਨਾ ਬਾਰੇ ਵੇਰਵੇ ਸਮੇਤ ਜਾਣਕਾਰੀ ਹੈ। ਇਸ ਤੋਂ ਇਲਾਵਾ, ਬਹੁਤ ਹੀ ਖਾਸ ਐਪਲੀਕੇਸ਼ਨਾਂ ਬਾਰੇ ਜਾਣਕਾਰੀ ਨੂੰ ਗਨੋਮ ਅਤੇ KDE ਯੂਜ਼ਰ ਗਾਈਡ ਵਿੱਚ ਉਪਲੱਬਧ ਕਰਵਾਇਆ ਗਿਆ ਹੈ। AppArmor ਬਾਰੇ ਵੇਰਵੇ ਸਮੇਤ ਜਾਣਕਾਰੀ ਲਈ AppArmor ਪਰਸ਼ਾਸ਼ਨ ਗਾਈਡ ਵੇਖੋ।

ਆਮ
  1. ਟੈਕਸਟ ਇੰਸਟਾਲੇਸ਼ਨ ਪੈਟਰਨ
  2. ਇੰਸਟਾਲੇਸ਼ਨ ਦੇ ਦੌਰਾਨ ਐਕਸਟਰਾ ਇੰਸਟਾਲੇਸ਼ਨ ਰਿਪੋਜ਼ਟਰੀਆਂ ਸ਼ਾਮਲ ਕਰੋ
  3. ਲੋਕਲਾਈਜ਼ੇਸ਼ਨ ਸਹਿਯੋਗ
  4. YaST ਸਾਫਟਵੇਅਰ ਪਰਬੰਧ Gtk ਅਤੇ Qt ਫਰੰਟ-ਐਂਡ
  5. AppArmor 2.1
  6. ਗੇਮ (gaim) ਦਾ ਨਾਂ ਪਿਡਗਿਨ (pidgin) ਬਦਲਿਆ
ਅੱਪਡੇਟ
  1. KDE ਅਤੇ ਗਨੋਮ ਲਈ ਨਵੇਂ ਟਿਕਾਣੇ
  2. Berkeley DB ਬਦਲਾਅ OpenLDAP ਸਰਵਰ ਨੂੰ ਪਰਭਾਵਿਤ ਕਰਦੇ ਹਨ
ਤਕਨੀਕੀ
  1. IDE ਜੰਤਰਾਂ ਲਈ libata
  2. ਇੰਕ੍ਰਿਪਟਡ ਪਾਰਟੀਸ਼ਨ ਸੈੱਟਅੱਪ ਵਿੱਚ ਬਦਲਾਅ
  3. ਕੋਟਾ ਸਹਿਯੋਗ ਚਾਲੂ ਕਰਨਾ
  4. Zeroconf
  5. ਪੁਰਾਣੇ ਇੰਟੈੱਲ (intel) ਗਰਾਫਿਕਸ ਚਿੱਪ
  6. ਇੰਟੈੱਲ ਵਾਇਰਲੈੱਸ ਲਿੰਕ ਵਾਈ-ਫਾਈ ਡਰਾਇਵਰ
  7. ਓਪਟੀਕਲ ਡਿਸਕ ਮੀਡਿਆ ਲਿਖਣ ਲਈ ਟੂਲ (CD-ROM ਅਤੇ DVD)
  8. KDE 4 ਐਪਲੀਕੇਸ਼ਨ ਪਾਥ
  9. ਕੈਫ਼ੀਨ ਵਿੱਚ MP3 ਫਾਇਲਾਂ ਚਲਾਉਣੀਆਂ

ਆਮ

ਟੈਕਸਟ ਇੰਸਟਾਲੇਸ਼ਨ ਪੈਟਰਨ

ਟੈਕਸਟ ਇੰਸਟਾਲੇਸ਼ਨ ਦਾ ਸਕੋਪ ਬਹੁਤ ਹੀ ਸੀਮਿਤ ਹੈ। ਇਸ ਪੈਟਰਨ ਨੂੰ ਹੋਰ ਐਡੀਸ਼ਨਲ ਸਾਫਟਵੇਅਰ ਤੋਂ ਬਿਨਾਂ ਇੰਸਟਾਲ ਕਰਨ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਹੈ। ਹੋਰ ਪੈਟਰਨਾਂ ਤੋਂ ਪੈਕੇਜ ਸ਼ਾਮਲ ਕਰੋ। ਇਹ ਪੈਟਰਨ ਦਾ ਮਕਸਦ ਰੀਅਲ ਹਾਰਡਵੇਅਰ ਉੱਤੇ ਘੱਟੋ-ਘੱਟ ਬੂਟ ਹੋਣ ਯੋਗ ਸਿਸਟਮ ਨੂੰ ਚਲਾਉਣਾ ਹੈ। ਇਸ ਵਿੱਚ ਲੋਕਲ-ਯੂਜ਼ਰ ਨਾਲ ਮਲਟੀ-ਯੂਜ਼ਰ ਸਿਸਟਮ, ਨੈੱਟਵਰਕ ਸੈੱਟਅੱਪ, ਅਤੇ ਡਿਫਾਲਟ ਫਾਇਲ ਸਿਸਟਮ ਹੈ। ਡਿਫਾਲਟ ਰੂਪ ਵਿੱਚ ਕੋਈ ਵੀ ਸਰਵਿਸ ਯੋਗ ਨਹੀਂ ਕੀਤੀ ਜਾਂਦੀ ਹੈ ਅਤੇ ਕੇਵਲ ਉਹੀ YaST ਮੋਡੀਊਲ ਹੀ ਇੰਸਟਾਲ ਕੀਤੇ ਜਾਂਦੇ ਹਨ, ਜੋ ਕਿ ਇੰਸਟਾਲੇਸ਼ਨ ਲਈ ਲਾਜ਼ਮੀ ਹਨ।

ਇੰਸਟਾਲੇਸ਼ਨ ਦੇ ਦੌਰਾਨ ਐਕਸਟਰਾ ਇੰਸਟਾਲੇਸ਼ਨ ਰਿਪੋਜ਼ਟਰੀਆਂ ਸ਼ਾਮਲ ਕਰੋ

ਇੰਸਟਾਲੇਸ਼ਨ ਪੂਰੀ ਹੋਣ ਦੇ ਬਾਅਦ ਅੱਪਡੇਟ ਸੰਰਚਨਾ ਸੈੱਟ ਅੱਪ ਕਰਨ ਦੇ ਬਾਅਦ, YaST ਹੋਰ ਇੰਸਟਾਲੇਸ਼ਨ ਸਰੋਤ ਸ਼ਾਮਲ ਕਰਨ ਲਈ ਤਿੰਨ ਸਾਫਟਵੇਅਰ ਰਿਪੋਜ਼ਟਰੀਆਂ ਸ਼ਾਮਲ ਕਰਨ ਲਈ ਚੋਣ ਦਿੰਦਾ ਹੈ:

"oss" ਲਈ ਸੋਰਸ RPM http://download.opensuse.org/distribution/10.3/src-oss ਉੱਤੇ ਅਤੇ "non-oss" ਲਈ ਸੋਰਸ RPM http://download.opensuse.org/distribution/10.3/src-non-oss ਉੱਤੇ ਉਪਲੱਬਧ ਹਨ।

ਲੋਕਲਾਈਜ਼ੇਸ਼ਨ ਸਹਿਯੋਗ

1-CD ਇੰਸਟਾਲੇਸ਼ਨ (ਗਨੋਮ ਜਾਂ KDE) ਲਈ ਸਿਰਫ਼ ਅਮਰੀਕੀ ਅੰਗਰੇਜ਼ੀ ਭਾਸ਼ਾ ਹੀ ਹੈ।

ਹੋਰ ਸਭ ਭਾਸ਼ਾਵਾਂ ਲਈ ਸਹਿਯੋਗ ਵੱਖਰੇ ਤੌਰ ਉੱਤੇ ਉਪਲੱਬਧ ਹੈ। ਜੇ ਤੁਸੀਂ ਹੋਰ ਭਾਸ਼ਾਵਾਂ ਚਾਹੁੰਦੇ ਹੋ ਤਾਂ ਇੰਸਟਾਲੇਸ਼ਨ ਦੇ ਦੌਰਾਨ ਐਕਸਟਰਾ ਆਨ-ਲਾਇਨ ਰਿਪੋਜ਼ਟਰੀਆਂ ਜੋੜਨ ਨਾਲ ਇਹ ਟਰਾਂਸਲੇਸ਼ਨ ਉਪਲੱਬਧ ਹੁੰਦੀ ਹੈ। ਜਿਵੇਂ ਕਿ ਸ਼ੈਕਸ਼ਨ "ਇੰਸਟਾਲੇਸ਼ਨ ਦੇ ਦੌਰਾਨ ਹੋਰ ਸਾਫਟਵੇਅਰ ਰਿਪੋਜ਼ਟਰੀਆਂ ਸ਼ਾਮਲ ਕਰਨੀਆਂ" ਵਿੱਚ ਦਿੱਤਾ ਹੈ, "oss" ਰਿਪੋਜ਼ਟਰੀ ਇਸ ਕਿਸਮ ਦੀ ਹੈ।

YaST ਸਾਫਟਵੇਅਰ ਪਰਬੰਧ Gtk ਅਤੇ Qt ਫਰੰਟ-ਐਂਡ

ਡਿਫਾਲਟ ਰੂਪ ਵਿੱਚ, ਨਵਾਂ YaST gtk ਫਰੰਟ-ਐਂਡ ਗਨੋਮ ਡੈਸਕਟਾਪ ਵਿੱਚ ਚੱਲਦਾ ਹੈ ਅਤੇ YaST qt ਫਰੰਟ-ਐਂਡ ਹੋਰ ਸਭ ਡੈਸਕਟਾਪ ਵਿੱਚ ਉਪਲੱਬਧ ਹੁੰਦਾ ਹੈ। ਫੀਚਰਾਂ ਦੀ ਤੁਲਨਾ ਵਿੱਚ gtk ਫਰੰਟ-ਐਂਡ qt ਫਰੰਟ-ਐਂਡ ਵਿੱਚ ਵਰਗਾ ਹੀ ਹੈ।

gtk ਸਾਫਟਵੇਅਰ ਪਰਬੰਧ ਮੋਡੀਊਲ (ਕਾਂਡ 3 ਵਿੱਚ ਸਟਾਰਟ-ਅੱਪ ਵੇਖੋ) ਇੱਕ ਅਪਵਾਦ ਹੈ, ਜੋ ਕਿ qt ਭਾਗ ਤੋਂ ਕਾਫ਼ੀ ਵੱਖਰਾ ਹੈ। ਗਨੋਮ ਡੈਸਕਟਾਪ ਵਿੱਚ qt ਫਰੰਟ-ਐਂਡ ਚਲਾਉਣ ਵਾਸਤੇ, ਹੇਠ ਦਿੱਤੀਆਂ ਹਦਾਇਤਾਂ ਵੇਖੋ:

AppArmor 2.1

ਨਵੇਂ ਫੀਚਰਾਂ ਦੀ ਵੇਰਵੇ ਸਮੇਤ ਜਾਣਕਾਰੀ ਲਈ http://en.opensuse.org/AppArmor/Changes_AppArmor_2_1 ਵੇਖੋ।

ਸੰਟੈਕਸ ਡਾਇਰੈਕਟਰੀਆਂ ਲਈ ਫਾਇਲਾਂ ਤੋਂ ਵੱਖਰਾ ਹੈ। ਕੁਝ ਹੋਰ ਛੋਟੇ ਸੰਟੈਕਸ ਬੱਗ ਫਿਕਸ ਕੀਤੇ ਗਏ ਹਨ।

ਹੈੱਟ ਬਦਲਣ (change_hat) ਨਾਲ ਸਬੰਧਿਤ ਇਵੈਂਟ ਦੀ ਰਿਪੋਰਟਿੰਗ ਅਤੇ ਜਾਣਕਾਰੀ ਨੂੰ ਬਦਲਿਆ ਗਿਆ ਹੈ। ਲਾਗ ਸੁਨੇਹੇ ਅਤੇ ਪਰੋਫਾਇਲ ਸਟੇਟ (/proc/<pid>/attr/current ਰਾਹੀਂ ਉਪਲੱਬਧ ਹੈ) ਨੂੰ /profile//hat ਵਾਂਗ ਰਿਪੋਰਟ ਕੀਤਾ ਜਾਂਦਾ ਹੈ।

ਇੱਕ ਨਵੀਂ change_profile ਪਾਲਸੀ ਸ਼ਾਮਲ ਕੀਤੀ ਗਈ ਹੈ। change_profile ਲਗਭੱਗ change_hat ਵਾਂਗ ਹੀ ਹੈ, ਪਰ ਇਹ ਕਿਸੇ ਵੀ ਪਰੋਫਾਇਲ ਨੂੰ ਬਦਲਣ ਲਈ ਸਹਾਇਕ ਹੈ (ਹੈੱਟ ਵੀ), ਨਾ ਕਿ ਕੇਵਲ hats। ਪਾਬੰਦੀ ਇਹ ਹੈ ਕਿ ਬਦਲਣ ਵਾਲਾ ਪਰੋਫਾਇਲ ਦੇਣਾ ਲਾਜ਼ਮੀ ਹੈ। ਇੱਕ ਹੈੱਟ ਬਦਲਣ ਵਾਸਤੇ, ਇੱਕ ਹੈੱਟ ਨੂੰ change_hat ਦੀ ਬਜਾਏ change_profile ਨਾਲ ਵੱਖਰੇ ਤੌਰ ਉੱਤੇ ਪਰੋਫਾਇਲ ਅਤੇ hat_name // ਨਾਲ ਦੇਣਾ ਹੋਵੇਗਾ।

ਗੇਮ (gaim) ਦਾ ਨਾਂ ਪਿਡਗਿਨ (pidgin) ਬਦਲਿਆ

ਗੇਮ ਮੈਸੰਜ਼ਰ ਦਾ ਨਾਂ ਪਿਡਗਿਨ ਬਦਲਿਆ ਗਿਆ ਹੈ।

ਅੱਪਡੇਟ

KDE ਅਤੇ ਗਨੋਮ ਲਈ ਨਵੇਂ ਟਿਕਾਣੇ

ਗਨੋਮ 2 ਨੂੰ ਹੁਣ openSUSE 10.3 ਤੋਂ /usr/ ਫਾਇਲ ਸਿਸਟਮ ਵਿੱਚ ਹੀ ਇੰਸਟਾਲ ਕੀਤਾ ਜਾਵੇਗਾ ਅਤੇ KDE 4 ਇਸ ਤਰ੍ਹਾਂ ਹੀ ਜਾਰੀ ਰੱਖੇਗਾ। KDE 3 /opt ਵਿੱਚ ਹੀ ਕੰਪੈਟੇਬਿਲਟੀ ਕਾਰਨਾਂ ਕਰਕੇ ਰਹੇਗਾ।

ਅੱਪਡੇਟ ਸ਼ੁਰੂ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾ ਲਵੋ ਕਿ /usr ਵਿੱਚ ਲੋੜੀਦੀ ਥਾਂ ਹੈ (ਦੋਵਾਂ ਡੈਸਕਟਾਪਾਂ ਲਈ ਲੱਗਭਗ 2.5GB ਥਾਂ ਚਾਹੀਦੀ ਹੈ)। ਜੇ ਤੁਹਾਡੇ ਕੋਲ /usr ਵਿੱਚ ਥਾਂ ਦੀ ਕਮੀ ਹੈ ਤਾਂ ਆਪਣੇ ਪਾਰਟੀਸ਼ਨ ਰੀ-ਸਾਇਜ਼ ਜਾਂ ਰੀ-ਅਰੈਂਜ਼ ਕਰੋ।

Berkeley DB ਬਦਲਾਅ OpenLDAP ਸਰਵਰ ਨੂੰ ਪਰਭਾਵਿਤ ਕਰਦੇ ਹਨ

Berkely DB 4.3 ਅਤੇ 4.4 ਵਿੱਚ Berkely DB ਦਾ ਆਨ-ਡਿਸਕ ਲਾਗ ਫਾਇਲਾਂ ਦੇ ਫਾਰਮੈਟ 'ਚ ਬਦਲਾਅ ਹੋ ਗਿਆ ਹੈ। ਇਸ ਬਦਲਾਅ ਨਾਲ ਸਿਸਟਮ ਅੱਪਡੇਟ ਕਰਨ ਬਾਅਦ ਇੰਸਟਾਲ ਹੋਏ OpenLDAP ਸਰਵਰ ਨੂੰ ਚੱਲਣ ਤੋਂ ਰੋਕਦੀ ਹੈ।

ਇਹ ਸਮੱਸਿਆ ਤੋਂ ਬਚਣ ਵਾਸਤੇ, ਮੌਜੂਦ LDAP ਡਾਟਾਬੇਸ ਨੂੰ ਸਿਸਟਮ ਅੱਪਡੇਟ ਕਰਨ ਤੋਂ ਪਹਿਲਾਂ slapcat ਨਾਲ ਐਕਸਪੋਰਟ ਕਰੋ ਅਤੇ ਅੱਪਡੇਟ ਦੇ ਬਾਅਦ slapadd ਦੀ ਵਰਤੋਂ ਕਰਕੇ ਡਾਟਾ ਮੁੜ-ਇੰਪੋਰਟ ਕਰ ਲਵੋ। ਇੱਕ ਪਹਿਲਾਂ ਹੀ ਅੱਪਡੇਟ ਹੋਈ ਮਸ਼ੀਨ ਉੱਤੇ ਚੱਲਦੇ LDAP ਸਰਵਰ ਲਈ ਇੰਝ ਕਰੋ:

  1. 0AMP ਸਰਵਰ ਰੋਕੋ।

  2. ਡਾਟਾਬੇਸ ਡਾਇਰੈਕਟਰੀ ਤੋਂ _db. ਨਾਲ ਸ਼ੁਰੂ ਹੋਣ ਵਾਲੀਆਂ ਸਭ ਫਾਇਲਾਂ ਹਟਾਓ।

  3. LDAP ਸਰਵਰ ਮੁੜ ਸਟਾਰਟ ਕਰੋ।

ਤਕਨੀਕੀ

IDE ਜੰਤਰਾਂ ਲਈ libata

libata ਪਹਿਲੀ ਹਾਰਡ ਡਿਸਕ ਵਾਸਤੇ /dev/sda ਨੂੰ /dev/hda ਦੀ ਬਜਾਏ ਵਰਤਦੀ ਹੈ। ਹੁਣ 15 ਪਾਰਟੀਸ਼ਨ ਤੋਂ ਵੱਧ ਵਾਲੀਆਂ ਡਿਸਕਾਂ ਆਟੋਮੈਟਿਕ ਹੈਂਡਲ ਨਹੀਂ ਕੀਤੀਆਂ ਜਾਂਦੀਆਂ ਹਨ। ਤੁਸੀਂ ਅੱਗੇ ਦਿੱਤੇ ਕਰਨਲ ਪੈਰਾਮੀਟਰ ਰਾਹੀਂ ਬੂਟ ਸਮੇਂ libata ਸਹਿਯੋਗ ਆਯੋਗ (disable) ਕਰ ਸਕਦੇ ਹੋ।

hwprobe=-modules.pata

ਤਦ ਤੁਸੀਂ ਸਭ ਪਾਰਟੀਸ਼ਨ > 15 ਮੁੜ ਵੇਖ ਸਕਦੇ ਹੋ ਅਤੇ ਇੰਸਟਾਲੇਸ਼ਨ ਲਈ ਵਰਤ ਸਕਦੇ ਹੋ।

ਇੰਕ੍ਰਿਪਟਡ ਪਾਰਟੀਸ਼ਨ ਸੈੱਟਅੱਪ ਵਿੱਚ ਬਦਲਾਅ

boot.crypto ਦੀ ਬੈਕ-ਐਂਡ ਤਕਨਾਲੋਜੀ ਨੂੰ cryptoloop ਤੋਂ dm-crypt ਲਈ ਬਦਲ ਦਿੱਤਾ ਗਿਆ ਹੈ।

ਕੋਈ ਪੁਰਾਣੇ /etc/cryptotab openSUSE 10.3 ਉੱਤੇ ਬਿਨਾਂ ਸੋਧੇ ਹੀ ਕੰਮ ਕਰੇਗਾ (ਮੋਡੀਊਲ hdX->sdX ਮੁੱਦਾ libata ਬਦਲਾਅ ਕਰਕੇ—ਉੱਤੇ ਵੇਖੋ)। ਇਸ ਤੋਂ ਇਲਾਵਾ, /etc/crypttab (ਧਿਆਨ ਦਿਓ ਕਿ 'o' ਨਹੀਂ ਹੈ) ਹੁਣ ਸਹਿਯੋਗੀ ਹੈ, ਜਿਸ ਵਿੱਚ ਹੁਣ LUKS ਵਾਲੀਅਮ ਲਈ ਸਹਿਯੋਗ ਹੈ।ਪਿਛਲੇ ਰੀਲਿਜ਼ ਦੇ ਵਾਂਗ boot.crypto ਹੁਣ ਡਿਫਾਲਟ ਹੀ ਯੋਗ ਨਹੀਂ ਹੈ। YaST ਇਸ ਨੂੰ ਯੋਗ ਕਰਦਾ ਹੈ, ਜੇ ਤੁਸੀਂ ਇੱਕ ਇੰਕ੍ਰਿਪਟਡ ਵਾਲੀਅਮ ਨੂੰ YaST ਨਾਲ ਬਣਾਉਦੇ ਹੋ।ਤੁਸੀਂ ਇਸ ਨੂੰ ਖੁਦ ਵੀ ਅੱਗੇ ਦਿੱਤੀ ਕਮਾਂਡ ਨਾਲ ਯੋਗ ਕਰ ਸਕਦੇ ਹੋ:

chkconfig boot.crypto on

cryptoloop ਨੂੰ losetup ਅਤੇ mount ਰਾਹੀਂ ਵਰਤਣਾ ਸੰਭਵ ਹੈ। ਕਿਉਂਕਿ ਅਸੀਂ crude loop-AES ਪੈਂਚ ਨੂੰ util-linux ਪੈਕੇਜ ਵਿੱਚੋਂ ਹਟਾ ਹੈ, losetup ਵਿੱਚੋਂ ਕੁਝ ਪੈਰਾਮੀਟਰ ਹੁਣ ਮੌਜੂਦ ਨਹੀਂ (ਜਿਵੇਂ ਕਿ itercountk ਅਤੇ pseed)। ਜੇ ਇੰਨ੍ਹਾਂ ਵਿੱਚੋਂ ਕੋਈ ਵੀ ਸੈਟਿੰਗ ਨੂੰ /etc/fstab ਵਿੱਚ ਵਰਤਿਆ ਜਾਂਦਾ ਸੀ ਤਾਂ ਜੰਤਰ ਹੁਣ ਸਿੱਧਾ ਮਾਊਂਟ ਨਹੀਂ ਹੋ ਸਕੇਗਾ। ਇਹਨਾਂ ਸੈਟਿੰਗ ਨੂੰ /etc/crypttab ਵਿੱਚ ਭੇਜ ਦਿਓ, ਜਿੱਥੇ ਕਿ boot.crypto ਵਿੱਚ ਲੋੜੀਦਾ ਕੰਪਟੇਬਲ ਕੋਡ ਹੁੰਦਾ ਹੈ।

ਕੋਟਾ ਸਹਿਯੋਗ ਚਾਲੂ ਕਰਨਾ

ਹੁਣ ਤੁਸੀਂ YaST ਤੋਂ ਯੂਜ਼ਰ ਅਕਾਊਂਟ ਲਈ ਕੋਟਾ ਸੰਰਚਨਾ ਕਰ ਸਕਦੇ ਹੋ। ਕੋਟਾ ਸਹਿਯੋਗ ਯੋਗ ਕਰਨ ਵਾਸਤੇ, fstab ਚੋਣਾਂ ਵਿੱਚ, ਜਦੋਂ ਇੰਸਟਾਲੇਸ਼ਨ ਦੀ ਪਹਿਲੀਂ ਸਟੇਜ ਵਿੱਚ ਪਾਰਟੀਸਨਿੰਗ ਦੇ ਦੌਰਾਨ, "ਕੋਟਾ ਸਹਿਯੋਗ ਯੋਗ ਕਰੋ" ਚੈੱਕ ਬਾਕਸ ਰਾਹੀਂ ਐਕਟਿਵੇਟ ਕਰੋ। ਇਹ ਵੀ ਯਕੀਨੀ ਬਣਾਓ ਕਿ ਬੂਟ ਸਮੇਂ /etc/init.d/boot.quota ਸਕ੍ਰਿਪਟ ਚੱਲਦੀ ਹੈ। ਇਸਕਰਕੇ ਦੂਜੀ ਸਟੇਜ ਵਿੱਚ, ਯੂਜ਼ਰ ਅਕਾਊਂਟ ਲਈ ਤਕਨੀਕੀ ਚੋਣਾਂ ਵਿੱਚ ਕੋਟਾ ਮੋਡੀਊਲ ਦਿਓ, ਜਿੱਥੇ ਕਿ ਕੋਟਾ ਰੂਲ ਸੈੱਟ ਕੀਤੇ ਜਾਂਦੇ ਹਨ।

ਜੇ ਤੁਸੀਂ ਚੱਲ ਰਹੇ ਸਿਸਟਮ ਉੱਤੇ ਇੰਸਟਾਲੇਸ਼ਨ ਦੇ ਬਾਅਦ ਕੋਟਾ ਸਹਿਯੋਗ ਚਾਲੂ ਕਰਨਾ ਚਾਹੁੰਦੇ ਹੋ ਤਾਂ ਜਾਂ ਤਾਂ ਸਿਸਟਮ ਮੁੜ-ਚਾਲੂ ਕਰੋ ਜਾਂ ਲੋੜੀਦਾ ਪਾਰਟੀਸ਼ਨ ਖੁਦ ਰੀ-ਮਾਊਂਟ ਕਰੋ ਅਤੇ ਹੇਠ ਦਿੱਤੀ ਕਮਾਂਡ root ਦੇ ਤੌਰ ਉੱਤੇ ਚਲਾਓ:

/etc/init.d/boot.quota restart

Zeroconf

Zeroconf ਸਰਵਿਸ—, ਜਿਸ ਨੂੰ ਬੋਨਜੋਉਰ, ਮਲਟੀਕਾਸਟ DNS, mDNS, ਜਾਂ DNS-SD ਕਹਿੰਦੇ ਹਨ,— ਨੂੰ ਹੁਣmDNSResponder ਦੀ ਬਜਾਏ Avahi ਸਟੈਕ ਵਲੋਂ ਉਪਲੱਬਧ ਕਰਵਾਇਆ ਜਾ ਰਿਹਾ ਹੈ। ਪਰ,m DNSResponder ਅਤੇ howl ਕੰਪੈਟੇਬਲ ਲਾਇਬਰੇਰੀਆਂ ਹਾਲੇ ਵੀ ਉਪਲੱਬਧ ਹਨ।

ਸਭ ਇੰਟਰਫੇਸਾਂ ਲਈ mDNS ਯੋਗ ਕਰਨ ਵਾਸਤੇ "Zeroconf/Bonjour Multicast DNS" SuSEfirewall ਰੂਲ ਵਰਤੋਂ।

ਪੁਰਾਣੇ ਇੰਟੈੱਲ (intel) ਗਰਾਫਿਕਸ ਚਿੱਪ

ਪੁਰਾਣੇ ਇੰਟੈੱਲ ਗਰਾਫਿਕਸ ਚਿੱਪ ਦੋ ਡਰਾਇਵਰਾਂ ( "i810" ਅਤੇ "intel" ) ਰਾਹੀਂ ਸਹਾਇਕ ਹਨ। ਇੰਟੈੱਲ (intel) ਡਰਾਇਵਰ ਨੂੰ openSUSE 10.3 ਵਿੱਚ ਡਿਫਾਲਟ ਵਿੱਚ ਨੇਟਿਵ ਮੋਡ ਸੈਟਿੰਗ (VESA BIOS ਅਧਾਰਿਤ ਨਹੀਂ) ਅਤੇ RANDR 1.2 ਸਹਿਯੋਗ ਵਰਗੇ ਫੀਚਰਾਂ ਦੀ ਭਾਰੀ ਮੰਗ ਹੋਣ ਕਰਕੇ ਰੱਖਿਆ ਗਿਆ ਹੈ।

ਜਦੋਂ openSUSE 10.3 ਲਈ ਅੱਪਡੇਟ ਕਰੋ ਤਾਂ i810 ਡਰਾਇਵਰ ਨੂੰ ਇੰਟੈੱਲ ਡਰਾਇਵਰ ਨਾਲ ਬਦਲਿਆ ਨਹੀਂ ਜਾਵੇਗਾ। ਇੰਟੈੱਲ ਡਰਾਇਵਰ ਬਦਲਣ ਵਾਸਤੇ "sax2 -r" ਕਮਾਂਡ ਵਰਤੋਂ।

ਇੰਟੈੱਲ ਡਰਾਇਵਰ ਅਜੇ ਵੀ i810 ਵਾਂਗ ਸਥਿਰ ਨਹੀਂ ਹਨ, i810 ਤੋਂ ਪਿੱਛੇ ਸਵਿੱਚ ਕਰਨ ਲਈ "sax2 -r -m 0=i810" ਵਰਤੋਂ, ਜੇ ਤੁਹਾਨੂੰ ਕੋਈ ਅਜਿਹੀ ਸਮੱਸਿਆ ਆਵੇ, ਜੋ ਕਿ ਪਹਿਲਾਂ i810 ਡਰਾਇਵਰ ਨਾਲ ਨਹੀਂ ਸੀ। ਉਨ੍ਹਾਂ ਹਾਲਤਾਂ ਵਿੱਚ, ਇੰਟੈੱਲ ਡਰਾਇਵਰ ਦੇ ਖਿਲਾਫ਼ ਬੱਗ ਰਿਪੋਰਟ ਵੀ ਦੇਣ ਬਾਰੇ ਵਿਚਾਰ ਕਰ ਸਕਦੇ ਹੋ।

ਇੰਟੈੱਲ ਵਾਇਰਲੈੱਸ ਲਿੰਕ ਵਾਈ-ਫਾਈ ਡਰਾਇਵਰ

ਹੁਣ ਦੋ ਡਰਾਇਵਰ ਉਪਲੱਬਧ ਹਨ: ਪੁਰਾਣਾ ipw3945 ਡਰਾਇਵਰ, ਜੋ ਕਿ ਡਿਫਾਲਟ ਹੀ ਇੰਸਟਾਲ ਹੁੰਦਾ ਹੈ ਅਤੇ ਨਵਾਂ iwlwifi ਡਰਾਇਵਰ, ਹੁਣ ਲਈ ਬਦਲਵੇਂ ਰੂਪ ਵਿੱਚ ਉਪਲੱਬਧ ਹੈ। ਹੇਠ ਦਿੱਤੀ ਸ਼ਰਤ ਨੋਟ ਕਰ ਲਵੋ:

ਤੁਸੀਂ ਡਿਫਾਲਟ ਨੂੰ YaST ਨਾਲ ਕਲਿੱਕ ਕਰਕੇ ਬਦਲ ਸਕਦੇ ਹੋ। "ਸਾਫਟਵੇਅਰ" -> "ਸਾਫਟਵੇਅਰ ਪਰਬੰਧ" ਅਤੇ ipw3945d ਪੈਕੇਜ ਹਟਾ ਦਿਓ। ਤਦ ਇੰਸਟਾਲੇਸ਼ਨ ਲਈ iwlwifi ਡਰਾਇਵਰ ਆਟੋਮੈਟਿਕ ਹੀ ਇੰਸਟਾਲ ਲਈ ਚੁਣਿਆ ਜਾਵੇਗਾ।

ਓਪਟੀਕਲ ਡਿਸਕ ਮੀਡਿਆ ਲਿਖਣ ਲਈ ਟੂਲ (CD-ROM ਅਤੇ DVD)

cdrecord ਪੈਕੇਜ ਨੂੰ ਡਿਸਟਰੀਬਿਊਸ਼ਨ ਵਿਚੋਂ ਹਟਾ ਦਿੱਤਾ ਗਿਆ ਹੈ। ਨਵੇਂ wodim, genisoimage ਅਤੇ icedax ਪੈਕੇਜਾਂ ਨੂੰ cdrkit ਪਰੋਜੈਕਟ ਤੋਂ ਸ਼ਾਮਲ ਕੀਤਾ ਗਿਆ ਹੈ, ਜੋ ਕਿ ਇੱਕ CD ਰਿਕਾਰਡਰ ਉੱਤੇ ਡਾਟਾ ਜਾਂ ਆਡੀਓ CD ਲਿਖਣ ਲਈ ਵਰਤੇ ਜਾ ਸਕਦੇ ਹਨ, ਜੋ ਕਿ ਓਰੇਂਜ਼ ਬੁੱਕ ਸਟੈਂਡਰਡ ਦੇ ਮੁਤਾਬਕ ਹਨ। ਬਾਈਨਰੀਆਂ ਦਾ ਨਾਂ ਇੰਝ ਬਦਲਿਆ ਜਾਵੇਗਾ।

cdrecord -> wodim
readcd   -> readom
mkisofs  -> genisoimage
cdda2wav -> icedax
   

ਜੇ ਤੁਹਾਡੇ ਐਪਲੀਕੇਸ਼ਨ ਪੁਰਾਣੇ ਨਾਂ ਉੱਤੇ ਨਿਰਭਰ ਕਰਦੇ ਹਨ ਤਾਂ, cdrkit-cdrtools-compat ਪੈਕੇਜ ਇੰਸਟਾਲ ਕਰੋ। ਪਰ, ਲੰਮੇ ਸਮੇਂ ਵਿੱਚ, ਸਭ ਫਰੰਟ-ਐਂਡ ਐਪਲੀਕੇਸ਼ਨਾਂ ਵਿੱਚ wodim ਲਈ ਨੇਟਿਵ ਸਹਿਯੋਗ ਹੋਵੇ ਤਾਂ ਚੰਗਾ ਹੈ, ਕਿਉਂਕਿ ਇਸ ਵਿੱਚ ਕੁਝ ਸੁਧਾਰ ਉਪਲੱਬਧ ਹਨ:

ਜੇ ਤੁਸੀਂ ਇੰਝ ਦਾ ਫਰੰਟ-ਐਂਡ ਜਾਂ ਸਕ੍ਰਿਪਟ ਰੱਖਦੇ ਹੋ ਤਾਂ ਨੇਟਿਵ wodim ਸਹਿਯੋਗ ਸ਼ਾਮਲ ਕਰਨ ਬਾਰੇ ਸੋਚੇ।

DVD ਲਿਖਣ ਲਈ growisofs ਵਰਤੋਂ। ਗਰਾਫਿਕਲ ਫਰੰਟ-ਐਂਡ ਇਸ ਨੂੰ ਪਾਰਦਰਸ਼ੀ ਰੂਪ ਵਿੱਚ ਵਰਤਦੇ ਹਨ।

KDE 4 ਐਪਲੀਕੇਸ਼ਨ ਪਾਥ

ਜੇ ਤੁਸੀਂ ਓਪਨ-ਸੂਸੇ 10.3 ਇੰਸਟਾਲੇਸ਼ਨ ਦੇ ਦੌਰਾਨ KDE ਡੈਸਕਟਾਪ ਇੰਸਟਾਲ ਨਹੀਂ ਕੀਤਾ ਹੈ ਤਾਂ ਬਾਅਦ ਵਿੱਚ KDE ਬੇਸ ਸਿਸਟਮ ਅਤੇ KDE 4 ਬੇਸ ਸਿਸਟਮ ਪੈਟਰਨ ਇੰਸਟਾਲ ਕਰੋ, KDE 4 ਐਪਲੀਕੇਸ਼ਨ ਪਾਥ KDE 3 ਐਪਲੀਕੇਸ਼ਨ ਪਾਥ ਤੋਂ ਪਹਿਲਾਂ ਆਵੇਗਾ। ਇਸ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਇੱਕ KDE ਐਪਲੀਕੇਸ਼ਨ ਚਲਾਇਆ, ਜਿਵੇਂ ਕਿ ਕੋਨਕਿਉਰੋਰ, ਤਾਂ KDE 3 ਵਰਜਨ ਦੇ ਕੋਨਕਿਊਰੋਰ ਦੀ ਬਜਾਏ KDE 4 ਵਰਜਨ ਦਾ ਚੱਲੇਗਾ

ਕੈਫ਼ੀਨ ਵਿੱਚ MP3 ਫਾਇਲਾਂ ਚਲਾਉਣੀਆਂ

ਜਦੋਂ ਤੁਸੀਂ ਕੈਫ਼ੀਨ ਵਿੱਚ ਇੱਕ MP3 ਫਾਇਲ ਖੋਲ੍ਹੋਗੇ ਤਾਂ ਤੁਹਾਨੂੰ ਇੱਕ ਗਲਤੀ ਸੁਨੇਹਾ ਆਵੇਗਾ, ਜੋ ਕਿ ਤੁਹਾਨੂੰ ਇਹ ਫਾਇਲ ਚਲਾਉਣ ਵਾਸਤੇ ਲੋੜੀਦੇ ਸਾਫਟਵੇਅਰ ਨਾ-ਮੌਜੂਦਾ ਹੋਣ ਬਾਰੇ ਗਲਤੀ ਸੁਨੇਹਾ ਦੇਵੇਗਾ। ਓਪਨ-ਸੂਸੇ ਇੱਕ ਢੁੱਕਵਾਂ codec ਦਿੰਦਾ ਹੈ, ਜੋ ਕਿ ਤੁਸੀਂ YaST ਨਾਲ ਇੰਸਟਾਲ ਕਰ ਸਕਦੇ ਹੋ। ਤੁਸੀਂ Xine ਤੋਂ ਜੀ-ਸਟਰੀਮਰ ਇੰਜਣ ਬਦਲਣ ਵਾਸਤੇ "ਸੈਟਿੰਗ" -> "ਪਲੇਅਰ ਇੰਜਣ" ਰਾਹੀਂ MP3 ਸਹਿਯੋਗ ਲੈ ਸਕਦੇ ਹੋ।